ਮਿਤੀ 26-11-2021 ਮੁਹਾਲੀ
ਅੱਜ ਲਾਇਨਜ਼ ਕਲੱਬ ਮੁਹਾਲੀ ਐਸ ਏ ਐਸ ਨਗਰ ਵੱਲੋਂ ਸਰਕਾਰੀ ਹਸਪਤਾਲ , ਫੇਜ-6, ਮੋਹਾਲੀ ਵਿੱਖੇ ਕਰੋਨਾ ਵਾਰੀਅਰਜ਼ ਲਈ ਇਕ ਸਨਮਾਨ ਸਮਾਰੋਹ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿੱਚ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਲਾਇਨਜ਼ ਕਲੱਬ ਮੋਹਾਲੀ ਵੱਲੋਂ ਫਰੰਟ ਲਾਈਨ ਦੇ ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ
ਇਸ ਸਨਮਾਨ ਸਮਾਰੋਹ ਵਿੱਚ ਕਰੋਨਾ ਯੋਧਿਆਂ ਨੂੰ ਸਨਮਾਨਿਤ ਕਰਨ ਲਈ ਡਾ. ਕਮਲ ਕੁਮਾਰ ਗਰਗ, ਕਮਿਸ਼ਨਰ, ਨਗਰ ਨਿਗਮ, ਮੋਹਾਲੀ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ। ਗਰਗ ਸਾਬ ਵੱਲੋਂ 42 ਡਾਕਟਰ, ਮੈਡੀਕਲ ਸਟਾਫ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੇ ਕੋਵਿਡ -19 ਮਹਾਂਮਾਰੀ ਦੌਰਾਨ ਕਰੋਨਾ ਵਾਇਰਸ ਵਿਰੁੱਧ ਲੜਾਈ ਲੜਨ ਲਈ ਅਣਥੱਕ ਮਿਹਨਤ ਕੀਤੀ।
ਇਸ ਮੌਕੇ ਡਾ ਅਦਰਸ਼ਪਾਲ ਕੋਰ ਸਿਵਲ ਸਰਜਨ ਮੁਹਾਲੀ ਵਲੋਂ ਲਾਇਨਜ਼ ਕਲੱਬ ਮੁਹਾਲੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਇਸ ਸਨਮਾਨ ਸਮਾਰੋਹ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਸਮਾਰੋਹ ਵਿੱਚ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ, ਲਾਇਨ ਹਰਪ੍ਰੀਤ ਸਿੰਘ ਅਟਵਾਲ, ਲਾਇਨ ਨਰਿੰਦਰ ਸਿੰਘ ਦਾਲਮ, ਲਾਇਨ ਗੁਰਚਰਨ ਸਿੰਘ, ਲਾਇਨ ਜੇ. ਐਸ. ਰਾਹੀ, ਲਾਇਨ ਅਮਰਜੀਤ ਸਿੰਘ ਬਜਾਜ, ਪ੍ਰਧਾਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ , ਸਕੱਤਰ ਲਾਇਨ ਤਰਨਜੋਤ ਪਾਵਾ, ਖ਼ਜ਼ਾਨਚੀ ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਅਮਿਤ ਨਰੂਲਾ, ਲਾਇਨ ਕੇ. ਕੇ. ਅਗਰਵਾਲ ਅਤੇ ਸ਼ਹਿਰ ਦੇ ਹੋਰ ਪੱਤਵੰਤੇ ਸੱਜਣ ਹਾਜਿਰ ਸਨ।
ਅੰਤ ਵਿੱਚ ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਨੇ ਡਾਕਟਰਜ਼ ਅਤੇ ਉਨ੍ਹਾਂ ਦੀ ਸਮੁਚੀ ਟੀਮ ਨੂੰ ਵਧਾਈ ਦੇਦਿਆਂ ਕਿਹਾ ਕਿ ਭਵਿੱਖ ਵਿੱਚ ਸਮਾਜ ਦੀ ਸੇਵਾ ਲਈ ਸਾਡੀ ਕਦੀ ਵੀ ਜਰੂਰਤ ਪਈ ਤਾਂ ਅਸੀ ਹਰ ਪਲ ਉਹ ਸੇਵਾ ਕਰਨ ਲਈ ਤਿਆਰ ਰਹਾਂਗੇ ।
ਇਸ ਉਪਰੰਤ ਉਹਨਾਂ ਨੇ ਕਲੱਬ ਮੈਂਬਰਾ ਅਤੇ ਖਾਸ ਤੌਰ ਤੇ ਸ੍ਰ ਹਰਿੰਦਰ ਸਿੰਘ ਅਤੇ ਗਗਨਦੀਪ ਸਿੰਘ ਐਮ ਡੀ ਸ਼ਾਮ ਜਿਊਲਰਜ਼ ਸੈਕਟਰ 34 ਚੰਡੀਗੜ ਦਾ ਮਾਲੀ ਸਹਾਇਤਾ ਦੇ ਸਹਿਯੋਗ ਦੇਣ ਲਈ ਅਤੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।