Mirror 365 - NEWS THAT MATTERS

Dear Friends, Mirror365 launches new logo animation for its web identity. Please view, LIKE and share. Best Regards www.mirror365.com

Posted by Surinder Verma on Wednesday, June 17, 2020

ਹੁਣ ਤੇਲ ਦੀ ਤਰ੍ਹਾਂ ਹੀ ਕੀਮਤੀ ਹੈ ਕੰਪਿਊਟ। ਏਆਈ ਦੀ ਦੌੜ ਵਿੱਚ ਜਿੱਤ ਹਾਸਲ ਕਰਨ ਲਈ ਮਹੱਤਵਪੂਰਨ ਹੈ ਗ੍ਰੀਨ ਐਨਰਜੀ

0
59

ਹੁਣ ਤੇਲ ਦੀ ਤਰ੍ਹਾਂ ਹੀ ਕੀਮਤੀ ਹੈ ਕੰਪਿਊਟ। ਏਆਈ ਦੀ ਦੌੜ ਵਿੱਚ ਜਿੱਤ ਹਾਸਲ ਕਰਨ ਲਈ ਮਹੱਤਵਪੂਰਨ ਹੈ ਗ੍ਰੀਨ ਐਨਰਜੀ

ਅਮਿਤਾਭ ਕਾਂਤ

ਕੋਵਿਡ-19 ਮਹਾਮਾਰੀ ਦੇ ਬਾਅਦ ਦੇ ਵਰ੍ਹਿਆਂ ਵਿੱਚ ਅਸੀਂ ਤਕਨੀਕੀ ਇਤਿਹਾਸ ਦੀਆਂ ਸਭ ਤੋਂ ਵੱਧ ਪਰਿਵਰਤਨਕਾਰੀ ਕ੍ਰਾਂਤੀਆਂ ਵਿੱਚੋਂ ਇੱਕ : ਉਪਯੋਗੀ, ਯੂਨੀਵਰਸਲ ਅਤੇ ਅਸੀਮਿਤ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਉਦੈ ਦੇ ਗਵਾਹ ਬਣੇ। ਇਸ ਨਵੇਂ ਏਆਈ ਯੁਗ ਤੋਂ ਉਤਪੰਨ ਹੋਣ ਵਾਲੀ ਟੈਕਨੋਲੋਜੀ, ਇਨਫ੍ਰਾਸਟ੍ਰਕਚਰ ਅਤੇ ਆਰਥਿਕ ਅਵਸਰਾਂ ਨੂੰ ਸੁਰੱਖਿਅਤ ਕਰਨ ਦੀ ਦਿਸ਼ਾ ਵਿੱਚ ਆਲਮੀ ਪੱਧਰ ‘ਤੇ ਦੌੜ ਜਾਰੀ ਹੈ। ਜਿਸ ਤਰ੍ਹਾਂ ਏਆਈ ਉਦਯੋਗਾਂ ਵਿੱਚ ਪਰਿਵਰਤਨ ਅਤੇ ਸਾਡੇ ਦੈਨਿਕ ਜੀਵਨ ਵਿੱਚ ਕ੍ਰਾਂਤੀ ਲਿਆਉਣਾ ਜਾਰੀ ਰੱਖਿਆ ਹੋਇਆ ਹੈ, ਉਸੇ ਤਰ੍ਹਾਂ, ਵੱਡੀ ਮਾਤਰਾ ਵਿੱਚ ਊਰਜਾ ਦਾ ਉਪਯੋਗ ਕਰਨ ਵਾਲੀ (ਯਾਨੀ ਐਨਰਜੀ-ਇੰਟੈਂਸਿਵ) ਏਆਈ ਪ੍ਰੋਸੈੱਸਿੰਗ ਦੀ ਮੰਗ ਵਧਦੀ ਜਾ ਰਹੀ ਹੈ। ਆਪਣੇ ਭਰਪੂਰ ਅਖੁੱਟ ਊਰਜਾ ਸੰਸਾਧਨਾਂ ਅਤੇ ਵਧਦੇ ਏਆਈ ਈਕੋਸਿਸਟਮ ਨਾਲ ਭਾਰਤ, ਏਆਈ ਪ੍ਰੋਸੈੱਸਿੰਗ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਗ੍ਰੀਨ ਐਨਰਜੀ ਦਾ ਉਪਯੋਗ ਕਰਨ ਦੀ ਦਿਸ਼ਾ ਵਿੱਚ ਆਲਮੀ ਪੱਧਰ ਮੋਹਰੀ ਬਣਨ ਲਈ ਬਹੁਤ ਚੰਗੀ ਸਥਿਤੀ ਵਿੱਚ ਹੈ।

 

ਏਆਈ ਪ੍ਰੋਸੈੱਸਿੰਗ ਲਈ ਊਰਜਾ ਦੀ ਬਹੁਤ ਜ਼ਿਆਦਾ ਮਾਤਰਾ ਵਿੱਚ ਜ਼ਰੂਰਤ ਹੁੰਦੀ ਹੈ। ਅਨੁਮਾਨ ਹੈ ਕਿ ਇੱਕ ਏਆਈ ਮਾਡਲ ਦੀ ਟ੍ਰੇਨਿੰਗ ਵਿੱਚ ਡੇਟਾ ਸੈਂਟਰ ਵਿੱਚ 284,000 ਕਿਲੋਵਾਟ-ਘੰਟਾ (ਕੇਡਬਲਿਊਐੱਚ) ਤੱਕ ਬਿਜਲੀ ਦੀ ਖਪਤ ਹੋ ਸਕਦੀ ਹੈ। ਇੱਕ ਸਿੰਗਲ ਚੈਟ ਜੀਪੀਟੀ ਕਵੈਰੀ ਕਿਸੇ ਸਧਾਰਣ ਗੂਗਲ ਸਰਚ ਦੀ ਤੁਲਨਾ ਵਿੱਚ ਲਗਭਗ ਦਸ ਗੁਣਾ ਜ਼ਿਆਦਾ ਊਰਜਾ ਅਤੇ ਇੱਕ ਘੰਟੇ ਲਈ ਪੰਜ-ਵਾਟ ਦੇ ਐੱਲਈਡੀ ਬੱਲਬ ਨੂੰ ਚਲਾਉਣ ਵਿੱਚ ਖਰਚ ਹੋਣ ਵਾਲੀ ਊਰਜਾ ਜਿੰਨੀ ਮਾਤਰਾ ਵਿੱਚ ਊਰਜਾ ਦਾ ਉਪਯੋਗ ਕਰਦੀ ਹੈ। ਇਸ ਤੋਂ ਇਲਾਵਾ, ਇਕੱਲੇ ਡੇਟਾ ਸੈਂਟਰ ਬਿਜਲੀ ਦੀ ਆਲਮੀ ਮੰਗ ਦੇ 1 ਪ੍ਰਤੀਸ਼ਤ ਲਈ ਜ਼ਵਾਬਦੇਹ ਹਨ, ਜੋ ਟਿਕਾਊ ਊਰਜਾ ਸਮਾਧਾਨਾਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦਾ ਹੈ। ਏਆਈ ਕੰਪਿਊਟਿੰਗ ਲਈ ਊਰਜਾ ਦੀਆਂ ਜ਼ਰੂਰਤਾਂ ਵੱਡੇ ਪੈਮਾਨੇ ਦੇ ਡੇਟਾ ਸੈਂਟਰਾਂ ਦੀ ਤਤਕਾਲ ਸਥਾਪਨਾ ਕੀਤੇ ਜਾਣ ਨੂੰ ਜ਼ਰੂਰੀ ਬਣਾਉਂਦੀ ਹੈ, ਜਿਨ੍ਹਾਂ ਨੂੰ ਹਾਈਪਰ-ਸਕੇਲ ਡੇਟਾ ਸੈਂਟਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਨਵੇਂ ਹਾਈਪਰ-ਸਕੇਲ ਡੇਟਾ ਸੈਂਟਰ ਇੰਨੇ ਪੈਮਾਨੇ ਅਤੇ ਗਤੀ ‘ਤੇ ਭਰੋਸੇਯੋਗਤਾ ਗ੍ਰੀਨ ਪਾਵਰ ਦੀ ਮੰਗ ਕਰਦੇ ਹਨ, ਜਿਸ ਨੂੰ ਪ੍ਰਾਪਤ ਕਰਨ ਲਈ ਕਈ ਖੇਤਰ ਸੰਘਰਸ਼ ਕਰਦੇ ਹਨ। ਸਾਲ 2030 ਤੱਕ ਗਲੋਬਲ ਡੇਟਾ ਸੈਂਟਰ ਦੀ ਊਰਜਾ ਸਬੰਧੀ ਜ਼ਰੂਰਤਾਂ ਦੇ 4000 ਟੀਡਬਲਿਊਐੱਚ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਬਿਜਲੀ ਦੀ ਆਲਮੀ ਮੰਗ ਦਾ 5 ਪ੍ਰਤੀਸ਼ਤ ਹੋਵੇਗਾ।

 

ਅਖੁੱਟ ਊਰਜਾ ਪਲਾਂਟਾਂ ਵਿੱਚ ਨਿਰਮਾਣ ਅਤੇ ਸਟਾਰਟਅੱਪ ਲਈ ਟਾਈਮਲਾਈਨ ਕਾਫੀ ਤੇਜ਼ ਹੁੰਦਾ ਹੈ, ਅਜਿਹਾ ਮਿਆਰੀ ਇਕਾਈਆਂ ਜਾ ਯੂਨਿਟਾਂ ਦੇ ਉਪਯੋਗ ਵਾਲੇ ਉਨ੍ਹਾਂ ਦੇ ਮੌਡਿਯੂਲਰ ਡਿਜ਼ਾਈਨਾਂ ਦੀ ਬਦੌਲਤ ਹੁੰਦਾ ਹੈ। ਹਾਲਾਂਕਿ, ਕਈ ਖੇਤਰਾਂ ਲਈ ਇਨ੍ਹਾਂ ਪਲਾਂਟਾਂ ਦੇ ਤੇਜ਼ ਨਿਰਮਾਣ ਦੇ ਨਾਲ ਤਾਲਮੇਲ ਬਿਠਾ ਪਾਉਣਾ, ਖਾਸ ਕਰਕੇ ਗ੍ਰਾਹਕਾਂ ਨੂੰ ਬਿਜਲੀ ਪਹੁੰਚਾਉਣ ਲਈ ਉਚਿਤ ਟ੍ਰਾਂਸਮਿਸ਼ਨ ਲਾਈਨਾਂ ਸੁਨਿਸ਼ਚਿਤ ਕਰ ਪਾਉਣਾ ਮੁਸ਼ਕਲ ਹੁੰਦਾ ਹੈ। ਭਾਰਤ ਨੇ ਸਾਲ 2030 ਤੱਕ ਆਪਣੀ 50 ਪ੍ਰਤੀਸ਼ਤ ਬਿਜਲੀ ਨੌਨ-ਫੋਸਿਲ ਫਿਊਲ ਤੋਂ ਪ੍ਰਾਪਤ ਕਰਨ ਦਾ ਟੀਚਾ ਨਿਰਧਾਰਿਤ ਕਰਦੇ ਹੋਏ ਅਖੁੱਟ ਊਰਜਾ ਲਈ ਮਹੱਤਵਆਕਾਂਖੀ ਟੀਚੇ ਨਿਰਧਾਰਿਤ ਕੀਤੇ ਹਨ। ਹਰ ਵਰ੍ਹੇ 300 ਤੋਂ ਵੱਧ ਦਿਨ ਧੁੱਪ ਅਤੇ ਤੇਜ਼ ਹਵਾ ਦੀ ਗਤੀ ਸਮੇਤ ਭਾਰਤ ਵਿੱਚ ਸੌਰ ਊਰਜਾ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ, ਜਿਨ੍ਹਾਂ ਦਾ ਉਪਯੋਗ ਏਆਈ ਪ੍ਰੋਸੈੱਸਿੰਗ ਵਿੱਚ ਸਹਾਇਤਾ ਦੇਣ ਲਈ ਕੀਤਾ ਜਾ ਸਕਦਾ ਹੈ।

 

ਭਾਰਤ ਦੀ ਅਸਲੀ ਤਾਕਤ ਨਿਜੀ ਅਤੇ ਜਨਤਕ ਦੋਵੇਂ ਖੇਤਰਾਂ ਵਿੱਚ ਲੋਕਲ ਗ੍ਰੀਨ ਐਨਰਜੀ ਲੀਡਰਸ ਤੋਂ ਆਉਂਦੀ ਹੈ, ਜੋ ਵੱਡੇ ਪੈਮਾਨੇ ‘ਤੇ ਵਿਸ਼ਵ ਪੱਧਰੀ ਉਰਜਾ ਪ੍ਰੋਜੈਕਟਾਂ ਨੂੰ ਲਾਗੂ ਕਰ ਸਕਦੇ ਹਨ। ਅਖੁੱਟ ਊਰਜਾ ਉਦਯੋਗ ਨੂੰ ਇੱਕ ਆਧੁਨਿਕ ਰਾਸ਼ਟਰੀ ਗਰਿੱਡ ਅਤੇ ਇੱਕ ਪ੍ਰਭਾਵਸ਼ਾਲੀ ਰੈਗੂਲੇਟਰੀ ਫ੍ਰੇਮਵਰਕ ਦਾ ਸਮਰਥਨ ਪ੍ਰਾਪਤ ਹੈ। ਨਾਲ ਹੀ, ਦੇਸ਼ ਵਿੱਚ 1,000 ਤੋਂ ਵੱਧ ਏਆਈ ਸਟਾਰਟਅੱਪ ਦੇ ਨਾਲ ਭਾਰਤ ਦਾ ਏਆਈ ਈਕੋਸਿਸਟਮ ਤੇਜ਼ੀ ਨਾਲ ਵਧ ਰਿਹਾ ਹੈ। ਇਸ ਤੋਂ ਇਲਾਵਾ, ਆਲਮੀ ਏਆਈ ਪ੍ਰਤਿਭਾ ਦਾ 20 ਪ੍ਰਤੀਸ਼ਤ ਭਾਰਤ ਵਿੱਚ ਮੌਜੂਦ ਹੈ, ਜੋ ਇਸ ਨੂੰ ਏਆਈ ਕੰਪਨੀਆਂ ਲਈ ਇੱਕ ਆਕਰਸ਼ਕ ਸਥਾਨ ਬਣਾਉਂਦਾ ਹੈ। ਡਿਜੀਟਲ ਸੇਵਾਵਾਂ, ਈ-ਕਾਮਰਸ ਅਤੇ ਕਲਾਉਡ ਕੰਪਿਊਟਿੰਗ ਦੀ ਵਧਦੀ ਮੰਗ ਤੋਂ ਪ੍ਰੇਰਿਤ ਹੋ ਕੇ ਭਾਰਤ ਵਿੱਚ ਏਆਈ ਬਜ਼ਾਰ ਦੇ ਸਾਲ 2025 ਤੱਕ 7.8 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ।

 

ਡਿਜੀਟਲ ਸੇਵਾਵਾਂ, ਈ-ਕਾਮਰਸ ਅਤੇ ਕਲਾਉਡ ਕੰਪਿਊਟਿੰਗ ਦੀ ਵਧਦੀ ਮੰਗ ਕਾਰਨ ਭਾਰਤ ਦਾ ਡੇਟਾ ਸੈਂਟਰ ਬਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਮਾਰਕਿਟਸ ਐਂਡ ਮਾਰਕਿਟਸ ਦੀ ਇੱਕ ਰਿਪੋਰਟ ਅਨੁਸਾਰ, ਸਾਲ 2025 ਤੱਕ ਬਜ਼ਾਰ ਦੀ ਸਥਾਪਿਤ ਸਮਰੱਥਾ 1,432 ਮੈਗਾਵਾਟ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜੋ ਕਿ 21.1 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੀ ਹੈ। ਸਾਲ 2030 ਤੱਕ ਇਸ ਦੇ 15.6 ਪ੍ਰਤੀਸ਼ਤ ਦੀ ਵਾਧਾ ਦਰ ਨਾਲ 3,243 ਮੈਗਾਵਾਟ ਤੱਕ ਪਹੁੰਚਣ ਦਾ ਅਨੁਮਾਨ ਹੈ। ਫਾਈਨੈਂਸ਼ੀਅਲ ਟਾਈਮਸ ਵਿੱਚ ਹਾਲ ਹੀ ਵਿੱਚ ਛਪੇ ਇੱਕ ਲੇਖ ਤੋਂ ਪਤਾ ਚਲਦਾ ਹੈ ਕਿ ਭਾਰਤ ਹਾਈਪਰ-ਸਕੇਟ ਡੇਟਾ ਸੈਂਟਰਾਂ ਦੀ ਅਗਵਾਈ ਵਿੱਚ ਏਸ਼ੀਆ ਪੈਸਿਫਿਕ ਸੈਕਟਰ ਦਾ ਟੌਪ ਡੇਟਾ ਸੈਂਟਰ ਬਜ਼ਾਰ ਬਣ ਜਾਵੇਗਾ।

 

ਡੇਟਾ ਸੈਂਟਰ ਦੀਆਂ ਕੁਝ ਖਾਸ ਜ਼ਰੂਰਤਾਂ ਹੁੰਦੀਆਂ ਹਨ, ਜੋ ਉਨ੍ਹਾਂ ਨੂੰ ਹੋਰ ਢਾਂਚਾਗਤ ਪ੍ਰੋਜੈਕਟਾਂ ਤੋਂ ਅਲੱਗ ਕਰਦੀਆਂ ਹਨ। ਉਨ੍ਹਾਂ ਨੂੰ ਭਰੋਸੇਮੰਦ, ਸੁਰੱਖਿਆ, ਮੌਡਿਯੂਲਰਿਟੀ ਅਤੇ ਭਰਪੂਰਤਾ ਦੇ ਉੱਚ ਮਿਆਰਾਂ ਲਈ ਡਿਜ਼ਾਈਨ ਕੀਤਾ ਗਿਆ ਹੈ। ਉਨ੍ਹਾਂ ਦੀ ਸਫ਼ਲਤਾ ਲਈ ਬੈਕਅੱਪ ਪਾਵਰ ਦਾ ਹੋਣਾ ਜ਼ਰੂਰੀ ਹੈ। ਭਾਵੇਂ ਡੀਜ਼ਲ ਜੈਨਰੇਟਰ ਵਰਤਮਾਨ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਮੁੱਖ ਬੈਕਅੱਪ ਤਕਨੀਕ ਹੈ, ਲੇਕਿਨ ਕਾਰਬਨ ਨਿਕਾਸੀ ਵਿੱਚ ਕਮੀ ਲਿਆਉਣ ਲਈ ਪ੍ਰਮੁੱਖ ਟੈਕਨੋਲੋਜੀ ਕੰਪਨੀਆਂ ਦੁਆਰਾ ਬੈਟਰੀ (6 ਘੰਟੇ ਦਾ ਬੈਕਅੱਪ ਪ੍ਰਦਾਨ ਕਰਦੇ ਹੋਏ) ਅਤੇ ਹਾਈਡ੍ਰੋਜਨ ਫਿਊਲ ਸੈੱਲ (48 ਘੰਟੇ ਬੈਕਅੱਪ ਪ੍ਰਦਾਨ ਕਰਦੇ ਹਨ) ਜਿਹੇ ਹਰਿਤ ਵਿਕਲਪਾਂ ਦੇ ਸਬੰਧ ਵਿੱਚ ਖੋਜ ਕੀਤੀ ਜਾ ਰਹੀ ਹੈ। ਹਾਈਪਰ-ਸਕੇਲ ਡੇਟਾ ਸੈਂਟਰ ਦੇ ਵਿਸਤਾਰ ਲਈ ਪਾਣੀ ਦੀ ਉਪਲਬਧਤਾ ਇੱਕ ਚੁਣੌਤੀ ਹੈ, ਇਸ ਲਈ ਇੱਕ ਉਪ-ਉਤਪਾਦ ਦੇ ਤੌਰ ‘ਤੇ ਪਾਣੀ ਪੈਦਾ ਕਰਨ ਵਾਲੇ ਫਿਊਲ ਸੈੱਲਾਂ ਜਿਹੀਆਂ ਤਕਨੀਕਾਂ ਨੂੰ ਏਕੀਕ੍ਰਿਤ ਕਰਨਾ ਇੱਕ ਵਧੀਆ ਸਮਾਧਾਨ ਹੋ ਸਕਦਾ ਹੈ।

 

ਹੈਦਰਾਬਾਦ ਵਿੱਚ ਗੂਗਲ ਦਾ ਏਆਈ-ਸੰਚਾਲਿਤ ਡੇਟਾ ਸੈਂਟਰ 100 ਪ੍ਰਤੀਸ਼ਤ ਅਖੁੱਟ ਊਰਜਾ ‘ਤੇ ਕੰਮ ਕਰਦਾ ਹੈ, ਜੋ ਕਿ ਟਿਕਾਊ ਏਆਈ ਪ੍ਰੋਸੈੱਸਿੰਗ ਲਈ ਇੱਕ ਮਿਸਾਲ ਕਾਇਮ ਕਰਦਾ ਹੈ। ਪੁਣੇ ਵਿੱਚ ਮਾਈਕ੍ਰੋਸਾਫਟ ਦਾ ਏਆਈ -ਸੰਚਾਲਿਤ ਡੇਟਾ ਸੈਂਟਰ ਆਪਣੀਆਂ ਊਰਜਾ ਸਬੰਧੀ ਜ਼ਰੂਰਤਾਂ ਲਈ ਸੌਰ ਊਰਜਾ ਦਾ ਉਪਯੋਗ ਕਰਦਾ ਹੈ, ਜੋ ਏਆਈ ਵਿੱਚ ਹਰੀ ਊਰਜਾ ਦੀਆਂ ਸੰਭਾਵਨਾਵਾਂ ਨੂੰ ਰੇਖਾਂਕਿਤ ਕਰਦਾ ਹੈ। ਇਸ ਤੋਂ ਇਲਾਵਾ, ਭਾਰਤ ਸਰਕਾਰ ਦੀ “ਮੇਕ ਇਨ ਇੰਡੀਆ” ਪਹਿਲ ਇਸ ਖੇਤਰ ਵਿੱਚ ਵਿਕਾਸ ਲਈ ਸਹਾਇਕ ਢਾਂਚਾ ਪ੍ਰਦਾਨ ਕਰਦੇ ਹੋਏ ਗ੍ਰੀਨ ਡੇਟਾ ਸੈਂਟਰਾਂ ਅਤੇ ਏਆਈ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ।

 

ਏਆਈ ਡੇਟਾ ਸੈਂਟਰ ਖੇਤਰ ਵਿੱਚ ਸਫ਼ਲਤਾ ਪਾਉਣ ਲਈ ਭਾਰਤ ਨੂੰ ਨੈੱਟ-ਜ਼ੀਰੋ ਹਾਈਪਰ ਸਕੇਲ ਡੇਟਾ ਸੈਂਟਰਾਂ ਲਈ ਨੀਤੀ ਬਣਾਉਣ ਦੀ ਜ਼ਰੂਰਤ ਹੈ। ਇਸ ਦਾ ਮਤਲਬ ਇਹ ਹੈ ਕਿ ਅਜਿਹੇ ਵੱਡੇ ਡੇਟਾ ਸੈਂਟਰ ਬਣਾਏ ਜਾਣੇ ਚਾਹੀਦੇ ਹਨ ਜੋ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਵਿੱਚ ਯੋਗਦਾਨ ਨਹੀਂ ਪਾਉਂਦੇ ਹਨ। ਦੇਸ਼ ਨੂੰ ਅਜਿਹੇ ਪ੍ਰਮੁੱਖ ਸਥਾਨਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ, ਜੋ ਭਰੋਸੇਯੋਗ ਬੈਕਅੱਪ ਊਰਜਾ ਵਿਕਲਪਾਂ ਦੇ ਨਾਲ –ਨਾਲ ਨਿਰੰਤਰ ਹਰਿਤ ਬਿਜਲੀ ਪ੍ਰਦਾਨ ਕਰ ਸਕਣ। ਇਸ ਤੋਂ ਇਲਾਵਾ, ਭਾਰਤ ਨੂੰ ਕੁਸ਼ਲ ਸ਼੍ਰਮਿਕਾਂ ਨੂੰ ਆਕਰਸ਼ਿਤ ਅਤੇ ਤਿਆਰ ਕਰਨ ਦੀ ਜ਼ਰੂਰਤ ਹੈ, ਜੋ ਅਤਿਅਧਿਕ ਸੁਰੱਖਿਅਤ ਅਤੇ ਕੁਸ਼ਲ ਅੱਪਗ੍ਰੇਡ ਡੇਟਾ ਸੈਂਟਰਾਂ ਦਾ ਨਿਰਮਾਣ ਕਰ ਸਕਣ।

 

ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਸਰਕਾਰ ਨੂੰ ਪਾਇਲਟ ਪ੍ਰੋਜੈਕਟਾਂ ਦਾ ਵਿੱਤ ਪੋਸ਼ਣ ਕਰਨਾ ਚਾਹੀਦਾ ਹੈ, ਤਾਕਿ ਊਰਜਾ ਅਤੇ ਪਾਣੀ ਦੀ ਘੱਟ ਵਰਤੋਂ ਕਰਨ ਵਾਲੇ ਡੇਟਾ ਸੈਂਟਰ ਸਥਾਪਿਤ ਕਰਨ ਦੇ ਤਰੀਕੇ ਲੱਭੇ ਜਾ ਸਕਣ। ਭਾਰਤ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਪ੍ਰਭਾਵੀ ਨੀਤੀਆਂ ਅਤੇ ਨਿਯਮਾਂ ਨੂੰ ਲਾਗੂ ਕਰਕੇ ਡੇਟਾ ਸੁਰੱਖਿਆ ਦੇ ਸਬੰਧ ਵਿੱਚ ਆਲਮੀ ਪੱਧਰ ֹ‘ਤੇ ਵਿਸ਼ਵਾਸ ਕਾਇਮ ਕਰੇ।

 

ਸਵੱਛ ਊਰਜਾ ਅਤੇ ਵਧਦੇ ਏਆਈ ਈਕੋਸਿਸਟਮ ਵਿੱਚ ਆਪਣੀ ਤਾਕਤ ਦੇ ਨਾਲ, ਭਾਰਤ ਗ੍ਰੀਨ ਐਨਰਜੀ-ਸੰਚਾਲਿਤ ਏਆਈ ਪ੍ਰੋਸੈੱਸਿੰਗ ਵਿੱਚ ਮੋਹਰੀ ਬਣਨ ਦੇ ਲਈ ਬਹੁਤ ਚੰਗੀ ਸਥਿਤੀ ਵਿੱਚ ਹੈ। ਆਪਣੇ ਅਖੁੱਟ ਊਰਜਾ ਸੰਸਾਧਨਾਂ ਦਾ ਲਾਭ ਉਠਾ ਕੇ ਅਤੇ ਏਆਈ ਡੇਟਾ ਸੈਂਟਰਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਿਪਟ ਕੇ ਭਾਰਤ ਆਪਣੇ ਕਾਰਬਨ ਫੁੱਟਪ੍ਰਿੰਟਸ ਵਿੱਚ ਕਮੀ ਲਿਆ ਸਕਦਾ ਹੈ, ਟਿਕਾਊ ਕਾਰੋਬਾਰ ਅਤੇ ਇਨੋਵੇਸ਼ਨ ਦੇ ਸੈਂਟਰ ਵਜੋਂ ਆਪਣੀ ਪ੍ਰਤਿਸ਼ਠਾ ਵਧਾ ਸਕਦਾ ਹੈ ਅਤੇ ਸਵੱਛ ਊਰਜਾ ਅਤੇ ਏਆਈ ਖੇਤਰਾਂ ਵਿੱਚ ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਕਰ ਸਕਦਾ ਹੈ।

 

****

* ਲੇਖਕ ਭਾਰਤ ਦੇ ਜੀ-20 ਸ਼ੇਰਪਾ ਅਤੇ ਨੀਤੀ ਆਯੋਗ ਦੇ ਸਾਬਕਾ ਸੀਈਓ ਹਨ। ਲੇਖ ਵਿੱਚ ਵਿਅਕਤ ਵਿਚਾਰ ਲੇਖਕ ਦੇ ਨਿਜੀ ਵਿਚਾਰ ਹਨ।