ਪੱਤਰ ਸੂਚਨਾ ਦਫ਼ਤਰ
ਭਾਰਤ ਸਰਕਾਰ
ਚੰਡੀਗੜ੍ਹ
A webinar on “The Constitution Day” – Azadi Ka Amrit Mahotsav organized by Press Information Bureau and Regional Outreach Bureau, Chandigarh
ਪੱਤਰ ਸੂਚਨਾ ਦਫ਼ਤਰ ਅਤੇ ਰੀਜਨਲ ਆਊਟਰੀਚ ਬਿਊਰੋ, ਚੰਡੀਗੜ੍ਹ ਵੱਲੋਂ ਆਯੋਜਿਤ ‘ਸੰਵਿਧਾਨ ਦਿਵਸ’ – ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਬਾਰੇ ਇੱਕ ਵੈੱਬੀਨਾਰ
***
ਸਾਰੇ ਨਾਗਰਿਕਾਂ ਨੂੰ ਪ੍ਰਸਤਾਵਨਾ ਦੀ ਸਹੁੰ ਚੁੱਕਣੀ ਚਾਹੀਦੀ ਹੈ: ਆਸ਼ੂਤੋਸ਼ ਕੁਮਾਰ
***
ਸੰਵਿਧਾਨ ਕਰਦਾ ਹੈ ਵਿਭਿੰਨ ਕਾਨੂੰਨਾਂ ਦਾ ਲਿਟਮਸ ਟੈਸਟ: ਅਰਵਿੰਦ ਖੁਰਾਨੀਆ
ਚੰਡੀਗੜ੍ਹ, ਨਵੰਬਰ 26, 2021
ਦੇਸ਼ ਜਦੋਂ ‘ਸੰਵਿਧਾਨ ਦਿਵਸ’ ਮਨਾ ਰਿਹਾ ਹੈ, ਇਸੇ ਦੌਰਾਨ ਪੱਤਰ ਸੂਚਨਾ ਦਫ਼ਤਰ (ਪੀਆਈਬੀ – ਪ੍ਰੈੱਸ ਇਨਫ਼ਾਰਮੇਸ਼ਨ ਬਿਊਰੋ – PIB) ਵੱਲੋਂ ਵੀ ‘ਸੰਵਿਧਾਨ ਦਿਵਸ’ – ਆਜ਼ਾਦੀ ਕਾ ਅੰਮਿਤ ਮਹੋਤਸਵ ਬਾਰੇ ਇੱਕ ਵੈੱਬੀਨਾਰ; ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਚੇਅਰਮੈਨ ਸ਼੍ਰੀ ਆਸ਼ੂਤੋਸ਼ ਕੁਮਾਰ ਅਤੇ ਹਰਿਆਣਾ ਰਾਜ ਕਾਨੂੰਨੀ ਸੇਵਾ ਅਥਾਰਟੀ ਦੇ ਐਡਵੋਕੇਟ ਅਤੇ ਮਾਸਟਰ ਟ੍ਰੇਨਰ ਸ਼੍ਰੀ ਅਰਵਿੰਦ ਖੁਰਾਨੀਆ ਜਿਹੇ ਮੁੱਖ ਬੁਲਾਰਿਆਂ ਨਾਲ ਆਯੋਜਿਤ ਕੀਤਾ ਗਿਆ।
ਤਸਵੀਰ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਵਿਭਾਗ ਦੇ ਚੇਅਰਮੈਨ ਸ਼੍ਰੀ ਆਸ਼ੂਤੋਸ਼ ਕੁਮਾਰ ਭਾਗੀਦਾਰਾਂ ਨਾਲ ਗੱਲਬਾਤ ਕਰਦੇ ਹੋਏ
ਇੱਕ ਦਿਲਚਸਪ ਤੇ ਉਤਸ਼ਾਹਿਤ ਕਰਨ ਵਾਲੀ ਗੱਲਬਾਤ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਵਿਭਾਗ ਦੇ ਚੇਅਰਮੈਨ ਸ਼੍ਰੀ ਆਸ਼ੂਤੋਸ਼ ਕੁਮਾਰ ਨੇ ਵਿਸਥਾਰਪੂਰਬਕ ਦੱਸਿਆ ਕਿ ਭਾਰਤੀ ਸੰਵਧਾਨ ਨੇ ਕਿਵੇਂ ਵਿਭਿੰਨ ਕਿਸਮ ਦੀਆਂ ਅਸਮਾਨਤਾਵਾਂ ਨੂੰ ਖੇਰੂੰ–ਖੇਰੂੰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਜੋ ਆਜ਼ਾਦੀ ਤੋਂ ਪਹਿਲਾਂ ਦੇ ਭਾਰਤ ’ਚ ਮੌਜੂਦ ਸਨ। ਉਹ ਪ੍ਰਸਤਾਵਨਾ ਬਾਰੇ ਵੀ ਬੋਲੇ ਅਤੇ ਦੱਸਿਆ ਕਿ ਭਾਰਤੀ ਸੰਵਿਧਾਨ ਨੂੰ ਸਮਝਣ ਲਈ ‘ਇਹ ਇੱਕ ਮਸ਼ਾਲ ਵਾਂਗ ਰਹੀ ਹੈ।’ ਪ੍ਰਸਤਾਵਨਾ ਪ੍ਰਤੀ ਉਨ੍ਹਾਂ ਦੇ ਆਦਰ–ਸਤਿਕਾਰ ਨੂੰ ਤਦ ਵੇਖਿਆ ਗਿਆ, ਜਦੋਂ ਉਨ੍ਹਾਂ ਬਿਲਕੁਲ ਸਹੀ ਸੁਝਾਅ ਦਿੱਤਾ,‘ਸਾਰੇ ਨਾਗਰਿਕਾਂ ਨੂੰ ਪ੍ਰਸਤਾਵਨਾ ਦੀ ਸਹੁੰ ਚੁੱਕਣੀ ਚਾਹੀਦੀ ਹੈ।’
ਇੱਕ ਪ੍ਰਸ਼ਨ ਦਾ ਉੱਤਰ ਦਿੰਦਿਆਂ ਸ਼੍ਰੀ ਆਸ਼ੂਤੋਸ਼ ਕੁਮਾਰ ਨੇ ਇੱਕ ਵਡਮੁੱਲੀ ਅੰਤਰ–ਦ੍ਰਿਸ਼ਟੀ ਬਾਰੇ ਵੀ ਦੱਸਿਆ, ਜਦੋਂ ਉਨ੍ਹਾਂ ਆਖਿਆ,‘ਭਾਰਤ ਦੇ ਲੋਕ’ ਹੀ ਦੇਸ਼ ਦੇ ਰਾਜੇ ਅਤੇ ਸਰਬਸ੍ਰੇਸ਼ਟ ਹਨ। ਇਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਸਾਰੇ ਅਧਿਕਾਰ ਹਨ ਪਰ ਇਸ ਦੇ ਨਾਲ ਹੀ ਫ਼ਰਜ਼ਾਂ ਦਾ ਵੀ ਇੱਕ ਸੈੱਟ ਹੁੰਦਾ ਹੈ, ਜੋ ਓਨਾ ਹੀ ਅਹਿਮ ਹੁੰਦਾ ਹੈ।’
ਹਰਿਆਣਾ ਰਾਜ ਕਾਨੂੰਨੀ ਸੇਵਾ ਅਥਾਰਟੀ ਦੇ ਐਡਵੋਕੇਟ ਤੇ ਮਾਸਟਰ ਟ੍ਰੇਨਰ ਸ਼੍ਰੀ ਅਰਵਿੰਦ ਖੁਰਾਨੀਆ ਨੇ ਵਿਸਥਾਰਪੂਰਬਕ ਦੱਸਿਆ ਕਿ ਕਿਵੇਂ ਸਾਡੇ ਸੰਵਿਧਾਨ–ਘਾੜਿਆਂ ਨੇ ਯਕੀਨੀ ਬਣਾਇਆ ਸੀ ਕਿ ਉਨ੍ਹਾਂ ਇੱਕ ਅਜਿਹਾ ਸੰਵਿਧਾਨ ਬਣਾਇਆ ਸੀ, ਜੋ ਦੇਸ਼ ਦੀਆਂ ਅਨੇਕ ਵਿਭਿੰਨਤਾਵਾਂ ਲਈ ਕਾਫ਼ੀ ਹੈ, ਉਨ੍ਹਾਂ ਦਾ ਭਾਵੇਂ ਕੋਈ ਵੀ ਰੰਗ, ਜਾਤੀ, ਨਸਲ, ਧਰਮ ਜਾਂ ਲਿੰਗ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਲਈ ਸੰਵਿਧਾਨ ਇੱਕ ਚਾਨਣ–ਮੁਨਾਰਾ ਹੈ, ਜਿਸ ਦੇ ਆਧਾਰ ਉੱਤੇ ਉਹ ਕੰਮ ਕਰਦੀਆਂ ਹਨ ਤੇ ਨਵੇਂ ਕਾਨੂੰਨ ਬਣਾਉਂਦੀਆਂ ਹਨ। ਉਨ੍ਹਾਂ ਕਿਹਾ,‘ਸੰਵਿਧਾਨ ਉਨ੍ਹਾਂ ਵਿਭਿੰਨ ਕਾਨੂੰਨਾਂ ਲਈ ਲਿਟਮਸ ਟੈਸਟ ਕਰਦਾ ਹੈ, ਜੋ ਹਰ ਰੋਜ਼ ਲਾਗੂ ਕੀਤੇ ਜਾਂਦੇ ਹਨ।’ ਭਾਰਤ ਦੇ ਸੰਵਿਧਾਨ ਦੇ ਮਹੱਤਵ ਬਾਰੇ ਗੱਲ ਕਰਦਿਆਂ ਉਨ੍ਹਾਂ ਵਿਭਿੰਨ ਉਦਾਹਰਣਾਂ ਦਿੱਤੀਆਂ, ਜਿੱਥੇ ਆਪਣੇ ਅਭਿਆਸ ਦੌਰਾਨ ਉਨ੍ਹਾਂ ਵੇਖਿਆ ਹੈ ਕਿ ਦਰਜ ਅਧਿਕਾਰ ਮੰਗਣ ਤੇ ਉਨ੍ਹਾਂ ਦਾ ਲਾਹਾ ਲੈਣ ਲਈ ਸੰਵਿਧਾਨ ਦਾ ਜ਼ਿਕਰ ਕੀਤਾ ਜਾਂਦਾ ਹੈ।
ਤਸਵੀਰ: ਹਰਿਆਣਾ ਰਾਜ ਕਾਨੂੰਨੀ ਸੇਵਾ ਅਥਾਰਟੀ ਦੇ ਐਡਵੋਕੇਟ ਤੇ ਮਾਸਟਰ ਟ੍ਰੇਨਰ ਸ਼੍ਰੀ ਅਰਵਿੰਦ ਖੁਰਾਨੀਆ ਭਾਗੀਦਾਰਾਂ ਨਾਲ ਗੱਲਬਾਤ ਕਰਦੇ ਹੋਏ।
ਰੀਜਨਲ ਆਊਟਰੀਚ ਬਿਊਰੋ, ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਸ੍ਰੀਮਤੀ ਸੰਗੀਤਾ ਜੋਸ਼ੀ ਨੇ ਸੁਆਗਤੀ ਭਾਸ਼ਣ ਦਿੰਦਿਆਂ ਜਿੱਥੇ ਵਿਸ਼ੇ ਤੋਂ ਜਾਣੂ ਕਰਵਾਇਆ, ਉੱਥੇ ਸਾਡੇ ਸੰਵਿਧਾਨ–ਘਾੜਿਆਂ ਨੂੰ ਨਮਨ ਵੀ ਕੀਤਾ, ਜਿਨ੍ਹਾਂ ਨੇ ਸਭ ਤੋਂ ਵੱਧ ਵਿਆਪਕ ਸੰਵਿਧਾਨਾਂ ’ਚੋਂ ਇੱਕ ਦਾ ਸੂਤਰੀਕਰਣ ਕੀਤਾ ਜੋ ਸਮੇਂ ਦੀ ਪਰਖ ਤੋਂ ਬਾਅਦ ਪੂਰੀ ਤਰ੍ਹਾਂ ਕਾਇਮ ਹੈ। ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਸ਼੍ਰੀ ਹਰਸ਼ਿਤ ਨਾਰੰਗ ਨੇ ਇਸ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਖੇਤਰੀ ਆਊਟਰੀਚ ਬਿਊਰੋ, ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਸੁਸ਼੍ਰੀ ਸਪਨਾ ਨੇ ਇਸ ਵੈੱਬੀਨਾਰ ’ਚ ਮੌਜੂਦ ਸਭ ਦਾ ਧੰਨਵਾਦ ਕੀਤਾ।
——–
ਐੱਚਐੱਨ/ਐੱਸਜੇ
HN/SJ
Press Information Bureau
Government of India
Chandigarh
A webinar on “The Constitution Day” – Azadi Ka Amrit Mahotsav organized by Press Information Bureau and Regional Outreach Bureau, Chandigarh
***
All Citizens should take an oath on the Preamble: Ashutosh Kumar
***
The constitution offers the litmus test for various laws: Arvind Khurania
Chandigarh, November 26, 2021
As the country celebrates the Constitution Day, the Press Information Bureau and Regional Outreach Bureau Chandigarh, today, organised a webinar on the “The Constitution Day” – Azadi Ka Amrit Mahotsav with Sh. Ashutosh Kumar, Chairperson of Political Science Department, Panjab University, Chandigarh and Sh. Arvind Khurania, Advocate and Master Trainer, Haryana State Legal Service Authority as the speakers.
Image: Sh. Ashutosh Kumar, Chairperson of Political Science Department, Panjab University, Chandigarh interacting with the participants
In a gripping conversation, Sh. Ashutosh Kumar, Chairperson of Political Science Department, Panjab University, Chandigarh explained how it is the Constitution of India which was instrumental in shattering the various types of inequalities that existed in pre-independence India. He also spoke about the Preamble and how ‘it has been the torch bearer’ for understanding the Constitution of India. His respect to the Preamble could be seen when he rightly suggested, “All Citizens should take an oath on the Preamble.”
While answering a query, Sh. Ashutosh Kumar also added a valuable insight, when he said, “It is the ‘People of India’ who are the Kings, the Sovereigns of the country. This means they have all the rights but these come with a set of duties too, which are equally important.”
Sh. Arvind Khurania, Advocate and Master Trainer, Haryana State Legal Service Authority explained how our constitution makers ensured that they made a constitution that could serve the different diversities of the country irrespective of their colour, caste, creed, religion or gender. He also said that the constitution is a beacon of light for the governments to function and introduce new laws. “The constitution offers the litmus test for various laws that are enacted every day”, he said. While talking about the importance of the Constitution of India, he gave various examples, where in his practice, he had seen the Constitution being cited to demand and gain the enshrined rights.
Image: Sh. Arvind Khurania, Advocate and Master Trainer, Haryana State Legal Service Authority interacting with the participants
Smt. Sangeeta Joshi, Asst. Director, Regional Outreach Bureau, Chandigarh gave the welcome address while introducing the topic and saluted our constitution makers for formulating one of the most comprehensive constitutions that has stood the tests of time. Sh. Harshit Narang, Asst. Director, Press Information Bureau, Chandigarh moderated the session and Ms. Sapna, Asst. Director, Regional Outreach Bureau, Chandigarh proposed the vote of thanks to all present in the webinar.
——–
HN/SJ