Mirror 365 - NEWS THAT MATTERS

Dear Friends, Mirror365 launches new logo animation for its web identity. Please view, LIKE and share. Best Regards www.mirror365.com

Posted by Surinder Verma on Wednesday, June 17, 2020

ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦਾ ਇਕ ਬੀਬੀਆਂ ਦਾ ਜੱਥਾ ਜਸਵਿੰਦਰ ਕੌਰ ਬਹਿਲਾਣਾ ਦੀ ਅਗਵਾਈ ਵਿੱਚ ਸੋਹਾਣੇ ਕਿਸਾਨ ਪੁਆਧੀ ਮੋਰਚੇ ਦੀ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਵਿੱਚ ਭੁੱਖ ਹੜਤਾਲ ਤੇ ਬੈਠਿਆ।

0
286

ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦਾ ਇਕ ਬੀਬੀਆਂ ਦਾ ਜੱਥਾ ਜਸਵਿੰਦਰ ਕੌਰ ਬਹਿਲਾਣਾ ਦੀ ਅਗਵਾਈ ਵਿੱਚ ਸੋਹਾਣੇ ਕਿਸਾਨ ਪੁਆਧੀ ਮੋਰਚੇ ਦੀ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਵਿੱਚ ਭੁੱਖ ਹੜਤਾਲ ਤੇ ਬੈਠਿਆ। 72 ਵੇਂ ਦਿਨ ਵਿੱਚ ਪੁੰਹਚੀ ਇਸ ਭੁੱਖ ਹੜਤਾਲ ਵਿੱਚ ਅੱਜ ਚੰਡੀਗੜ੍ਹ ਦੇ ਵੱਖ ਵੱਖ ਪਿੰਡਾਂ ਤੋਂ 21 ਬੀਬੀਆਂ ਦਾ ਜੱਥਾ ਭੁੱਖ ਹੜਤਾਲ ਤੇ ਬੈਠਿਆ, ਪਿੰਡ ਖੁੱਡਾ ਅਲੀ ਸ਼ੇਰ ਤੋਂ ਬੀਬੀ ਪਰਮਜੀਤ ਕੌਰ, ਅਮਨਦੀਪ ਕੌਰ, ਪਿੰਡ ਬਹਿਲਾਣਾ ਤੋਂ ਜਸਵਿੰਦ ਕੌਰ, ਪਿੰਡ ਰਾਇਪੁਰ ਕਲਾਂ ਤੋਂ ਹਰਮਨਪ੍ਰੀਤ ਕੌਰ, ਪਿੰਡ ਖੁੱਡਾ ਜੱਸੂ ਤੋਂ ਸਵਰਨ ਕੌਰ ਸਾਬਕਾ ਸਰਪੰਚ, ਪਿੰਡ ਬੁੜੈਲ ਤੋਂ ਬਲਵਿੰਦਰ ਕੌਰ, ਪਿੰਡ ਕਜਹੇੜੀ ਤੋਂ ਜਰਨੈਲ ਕੌਰ, ਪਿੰਡ ਸਾਰੰਗਪੁਰ ਤੋਂ ਗੁਰਦੀਪ ਕੌਰ ਦੀ ਅਗਵਾਈ ਵਿੱਚ ਵੱਖ ਵੱਖ ਪਿੰਡਾਂ ਤੋਂ ਜੱਥੇ ਭੁੱਖ ਹੜਤਾਲ ਵਿੱਚ ਪੁੰਹਚੇ।
ਕਿਸਾਨੀ ਸੰਘਰਸ਼ ਨੂੰ ਸਮਰਪਿਤ ਲੜੀਵਾਰ ਭੁੱਖ ਹੜਤਾਲ ਵਿੱਚ ਹਰ ਰੋਜ ਪਿੰਡਾਂ ਤੋਂ ਜਥੇ ਚੜਦੀ ਕਲਾ ਵਿੱਚ ਪੁੰਹਚ ਰਹੇ ਹਨ। ਸ਼ੰਘਰਸ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਇਸ ਸਮੇਂ ਬਾਬਾ ਸਾਧੂ ਸਿੰਘ ਸਰਪ੍ਰਸਤ, ਜੋਗਿੰਦਰ ਸਿੰਘ ਮੀਤ ਪ੍ਰਧਾਨ, ਜੋਗਾ ਸਿੰਘ ਕਜਹੇੜੀ, ਅਤੇ ਸ਼ਰਨਜੀਤ ਸਿੰਘ ਨੇ ਸੰਬੋਧਨ ਕੀਤਾ।